Lrc Player

Mitti de tibbe

Kaka ji
[04:33.29]·
This lyric sheet isn't paired with a song yet, so lines are shown but won't sync or seek.

[00:14.82] ਮਿੱਟੀ ਦੇ ਟਿੱਬੇ ਦੇ ਸੱਜੇ ਪਾਸੇ

[00:18.54] ਟੋਭੇ ਦੇ ਨਾਲੋ ਨਾਲ ਨੀ

[00:21.99] ਵਿੱਚ ਚਰਾਂਦਾ ਦੇ ਭੇਡਾਂ ਜੋ ਚਾਰੇ

[00:25.44] ਬਾਬੇ ਤੋਂ ਪੁੱਛੀ ਮੇਰਾ ਹਾਲ਼ ਨੀ

[00:29.43] ਸੜਕ ਵੱਲੀਂ ਤੇਰੇ ਕਮਰੇ ਦੀ ਖਿੜਕੀ ਦੀ

[00:33.15] ਤਖ਼ਤੀ ਤੇ ਲਿਖਿਆ ਏ ਨਾਮ ਮੇਰਾ

[00:36.87] ਘੋੜੀ ਵੇਚੀ ਜਿੱਥੇ ਚਾਚੇ ਤੇਰੇ ਨੇ

[00:41.12] ਓਹੀ ਐ ਜਾਨੇ ਗਰਾਂ ਮੇਰਾ

[00:52.16] ਤੂੰ ਮੇਰੇ ਰਸਤੇ ਨੂੰ ਤੱਕਦੀ ਹੀ ਰਹਿ ਗਈ

[00:55.35] ਉੱਬਲ ਕੇ ਚਾਹ ਤੇਰੀ ਚੁੱਲ੍ਹੇ ਚ ਪੈ ਗਈ

[00:59.06] ਮੇਰਾ ਪਤਾ ਤੇਰੀ ਸੇਹਲੀ ਨੂੰ ਪਤਾ ਏ

[01:02.52] ਤੂੰ ਤਾਂ ਕਮਲੀਏ ਨੀ ਜਕਦੀ ਹੀ ਰਹਿ ਗਈ

[01:06.50] ਕਾਰਖਾਨੇ ਵਾਲੇ ਮੋੜ ਦੇ ਕੋਲੇ

[01:09.95] ਟਾਂਗਾ ਉਡੀਕੇ ਤੂੰ ਬੋਹੜ ਦੇ ਕੋਲੇ

[01:13.94] ਆਜਾ ਕਦੇ ਮੇਰੀ ਘੋੜੀ ਤੇ ਬਹਿ ਜਾ

[01:17.66] ਪਿਆਰ ਨਾਲ਼ ਗੱਲ ਪਿਆਰ ਦੀ ਕਹਿ ਜਾ

[01:21.38] ਨੀਂਦ ਤੇ ਚੈਨ ਤਾ ਪਹਿਲਾਂ ਹੀ ਤੂੰ ਲੈ ਗਈ

[01:24.83] ਜਾਨ ਹੀ ਰਹਿੰਦੀ ਆ ਆਹ ਵੀ ਤੂੰ ਲੈਜਾ

[01:36.72] ਅੱਖਾਂ ਵਿੱਚੋਂ ਕਿੰਨਾ ਬੋਲਦੀ ਐਂ

[01:39.38] ਚੇਹਰੇ ਮੇਰੇ ਚੋਂ ਕੀ ਟੋਲਦੀ ਐਂ

[01:43.10] ਮੇਰੇ ਵਿੱਚੋਂ ਤੈਨੂੰ ਐਸਾ ਕੀ ਦਿਖਿਆ ਕੇ

[01:46.81] ਬਾਕੀ ਐਨੇ ਦਿਲ ਰੋਲਦੀ ਐਂ

[01:50.53] ਬਾਲਣ ਲਿਓਨੀ ਐਂ ਜੰਗਲ਼ ਚੋਂ ਆਥਣ ਨੂੰ

[01:54.27] ਨਾਲ਼ ਪੱਕੀ ਇੱਕ ਰੱਖਦੀ ਏਂ ਸਾਥਣ ਨੂੰ

[01:57.99] ਕਿੱਕਰ ਦੀ ਟਾਹਣੀ ਨੂੰ ਮਾਣ ਜੇਹਾ ਹੁੰਦਾ ਏ

[02:01.70] ਮੋਤੀ ਦੰਦਾਂ ਨਾਲ ਛੂਹਣੀ ਏਂ ਦਾਤਣ ਨੂੰ

[02:13.13] ਲੱਕ ਤੇਰੇ ਉੱਤੇ ਜੱਚਦੇ ਬੜੇ

[02:16.31] ਨਹਿਰੋਂ ਦੋ ਭਰਦੀ ਪਿੱਤਲ ਦੇ ਘੜੇ

[02:20.03] ਸ਼ੈਹਰੋਂ ਪਤਾ ਕਰਕੇ ਸੇਹਰੇ ਦੀ ਕੀਮਤ

[02:24.28] ਤੇਰੇ ਪਿੱਛੇ ਕਿੰਨੇ ਫ਼ਿਰਦੇ ਛੜੇ

[02:27.74] ਤੂੰ ਤਾਂ ਚੌਬਾਰੇ ਚੋਂ ਪਰਦਾ ਹਟਾ ਕੇ

[02:31.45] ਚੋਰੀ-ਚੋਰੀ ਮੈਨੂੰ ਦੇਖਦੀ ਐਂ

[02:34.91] ਯਾਰ ਮਿੱਤਰ ਇੱਕ ਮੇਰੇ ਦਾ ਕਹਿਣਾਂ ਏ

[02:38.63] ਨੈਣਾ ਨਾਲ਼ ਦਿਲ ਛੇੜਦੀ ਐਂ

[02:50.08] ਅਗਲੇ ਮਹੀਨੇ ਮੰਦਰ ਤੇ ਮੇਲਾ ਏ

[02:53.27] ਮੇਲੇ ਦੇ ਦਿਨ ਤੇਰਾ ਯਾਰ ਵੀ ਵੇਹਲਾ ਏ

[02:56.99] ਗਾਨੀ-ਨਸ਼ਾਨੀ ਤੈਨੂੰ ਲੈਕੇ ਦੇਣੀ ਐਂ

[03:00.71] ਅੱਲੇ-ਪੱਲੇ ਮੇਰੇ ਚਾਰ ਕੂ ਧੇਲਾ ਏ

[03:04.70] ਦੇਰ ਕਿਓਂ ਲਾਉਣੀ ਏਂ ਜੁਗਤ ਲੜਾ ਲੈ

[03:08.15] ਮੈਨੂੰ ਸਬਰ ਨਹੀਂ ਤੂੰ ਕਾਹਲ਼ੀ ਮਚਾ ਲੈ

[03:12.13] ਭੂਆ ਜਾਂ ਮਾਸੀ ਜਾਂ ਚਾਚੀ ਨੂੰ ਕਹਿ ਕੇ

[03:15.85] ਘਰ ਤੇਰੇ ਮੇਰੀ ਤੂੰ ਗੱਲ ਚਲਾ ਲੈ

[03:28.60] ਲਿੱਪ ਕੇ ਘਰ ਸਾਡਾ ਨਣਦ ਤੇਰੀ ਨੇ

[03:32.58] ਕੰਧ ਉੱਤੇ ਤੇਰਾ ਚੇਹਰਾ ਬਣਾਤਾ

[03:36.30] ਚੇਹਰੇ ਦੇ ਨਾਲ਼ ਕੋਈ ਕਾਲਾ ਜਾ ਵਾਹ ਕੇ

[03:40.28] ਓਹਦੇ ਮੱਥੇ ਉੱਤੇ ਸੇਹਰਾ ਸਜਾਤਾ

[03:43.47] ਪਤਾ ਲੱਗਾ ਤੈਨੂੰ ਸ਼ੌਂਕ ਫੁੱਲਾਂ ਦਾ

[03:47.19] ਫੁੱਲਾਂ ਦਾ ਰਾਜਾ ਗ਼ੁਲਾਬ ਹੀ ਐ

[03:50.91] ਚਾਰ ਭੀਗੇ ਵਿੱਚ ਖ਼ੁਸ਼ਬੂ ਉਗਾਉਣੀ

[03:54.63] ਹਾਲੇ "ਕਾਕੇ" ਦਾ ਖਾਬ ਹੀ ਐ

[03:58.61] ਡੌਲਾਂ ਤੇ ਘੁੰਮਦੀ ਦੇ ਸਾਹਾਂ ਚ ਢੁਲਕੇ

[04:02.07] ਖੁਸ਼ਬੂਆਂ ਖੁਸ਼ ਹੋਣ ਗੀਆਂ

[04:05.52] ਉੱਡਦਾ ਦੁਪੱਟਾ ਦੇਖ ਕੇ ਤੇਰਾ

[04:09.24] ਕੋਇਲਾਂ ਵੀ ਗਾਣੇ ਹੋਣ ਗੀਆਂ