Lrc Player

4

Unknown artist
[02:58.64]·
This lyric sheet isn't paired with a song yet, so lines are shown but won't sync or seek.

[00:00.66] ॥ ਬਾਣੀ ਹਫ਼ਤਾਵਾਰ ॥

[00:03.41] ਸੋਹੰ ਸਤਿਨਾਮ ਧਿਆਓ ॥

[00:07.40] ਐਤਵਾਰ ਅੰਮ੍ਰਿਤ ਦਾ ਭਰਿਆ ਬੋਲੈ ਅੰਮ੍ਰਿਤ ਬੈਨ ॥

[00:11.91] ਗੁਰੂ ਕਾ ਸ਼ਬਦ ਜਪੋ ਦਿਨ ਰਾਤੀ ਤਾ ਆਵੈ ਸੁਖ ਚੈਨ ॥

[00:17.15] ਐਤਵਾਰ ਵੀ ਸਫਲ ਹੈ ਹਰਿ ਕਾ ਸਿਮਰਨ ਸਾਰ ॥

[00:22.40] ਰਵਿਦਾਸ ਜੋ ਨਾਮ ਉਚਾਰਿਏ ਪਾਇਆ ਮੁਖ ਦੁਆਰ ॥ ੧

[00:28.15] ॥ ਟੇਕ ॥

[00:29.15] ਸੋਮਵਾਰ ਸਭ ਠੋਰ ਮੇਂ ਜਲੇ ਥਲੇ ਭਗਵਾਨ ॥

[00:33.65] ਮਹਿਮਾ ਪ੍ਰਭੂ ਗਾਈਏ ਤਬ ਹੋਵੇ ਕਲਿਆਣ ॥

[00:39.65] ਗੋਬਿੰਦ ਗੋਬਿੰਦ ਜਾਪ ਸੇ ਆਵੈ ਸਦਾ ਅਨੰਦ ॥

[00:44.90] ਸੋਮਵਾਰ ਸੁਖ ਦਾ ਜਪੋ ਜਪੋ ਰਵਿਦਾਸ ਮੁਕੰਦ ॥ ੨

[00:50.90] ॥ ਟੇਕ ॥

[00:51.90] ਮੰਗਲਵਾਰ ਆਵੈ ਸਦਾ ਹੋਵੇ ਮੰਗਲਚਾਰ ॥

[00:58.90] ਰਲਮਿਲ ਸਖੀਆਂ ਸਿਮਰਲੋ ਹਰਿ ਹਰਿ ਨਾਮ ਅਧਾਰ ॥

[01:04.15] ਪ੍ਰੀਤਮ ਚਰਨੀ ਲਾਗਿਆ ਕਭੀ ਨਾ ਆਵੈ ਹਾਰ ॥

[01:09.90] ਮੰਗਲਵਾਰ ਸੁਲਖਣਾ ਕਹਿ ਰਵਿਦਾਸ ਬਿਚਾਰ ॥ ੩

[01:15.90] ॥ ਟੇਕ ॥

[01:16.90] ਬੁਧਵਾਰ ਬੋਧ ਸਦਾ ਹੋਵੈ ਗਿਆਨ ਪ੍ਰਕਾਸ਼ ॥

[01:22.66] ਗੁਰੂ ਪ੍ਰੇਮ ਪੂਰੇ ਜੋ ਮਿਲੈ ਟੂਟੇ ਜਮ ਕੀ ਫਾਸ ॥

[01:28.15] ਅੰਤ ਸਹਾਈ ਪ੍ਰਭੂ ਭਏ ਕਰਮ ਕਮਾਇ ਸੋਈ ॥

[01:34.65] ਬੁਧਵਾਰ ਬੁਧ ਸਫਲ ਹੈ ਰਵਿਦਾਸ ਜੋ ਭਗਤ ਹੋਇ ॥ ੪

[01:40.91] ॥ ਟੇਕ ॥

[01:41.90] ਵੀਰਵਾਰ ਵਿਦਿਆ ਬੜੈ ਪੁੰਨ ਪੁਨਾ ਅਭਿਆਸ ॥

[01:47.40] ਸਤਿਗੁਰ ਪੂਰੇ ਮਿਲਨ ਸੇ ਹੋਵੇ ਆਤਮ ਪ੍ਰਕਾਸ਼ ॥

[01:52.90] ਗੁਰੂ ਗਿਆਨ ਕਾ ਮੂਲ ਹੈ ਧਰਮ ਮੂਲ ਕਾ ਹਿਤਕਾਰ ॥

[01:59.16] ਵੀਰਵਾਰ ਬਿਚਾਰੀਏ ਨਸੈ ਪਾਪ ਹਜਾਰ ॥ ੫

[02:04.15] ॥ ਟੇਕ ॥

[02:05.40] ਸ਼ੁਕਰਵਾਰ ਸੁਹਾਵਨਾ ਛਿਨ ਛਿਨ ਭਜੈ ਕਰਤਾਰ ॥

[02:11.15] ਵਿਛੈ ਬਾਸ਼ਨਾ ਝੂਠੀਆਂ ਦੇਵੈ ਨਰਕਾਂ ਡਾਰ ॥

[02:17.40] ਗਤਿ ਕਰਮਾਂ ਅਨੁਸਰਾ ਹੈ ਜੈਸਾ ਜੈਸਾ ਹੋਵੈ ॥

[02:23.40] ਸ਼ੁਕਰਵਾਰ ਸੁਹਾਵਣਾ ਰਵਿਦਾਸੀ ਨਾਮ ਜਪੇਵੈ ॥ ੬

[02:29.40] ॥ ਟੇਕ ॥

[02:30.66] ਸ਼ਨੀਵਾਰ ਭਜਨ ਸ਼੍ਰਿਸ਼ਟ ਸਤ ਸਤ ਸਭ ਵਾਰ ॥

[02:37.15] ਸ਼ੁਭ ਕਰਮਾਂ ਸੇ ਸਫਲ ਹੈ ਆਵਣ ਜਾਣ ਸੰਸਾਰ ॥

[02:42.65] ਬਿਨ ਭਜਨ ਬਿਰਥਾ ਸਭ ਜਾਨਤੇ ਜੋ ਜੋ ਆਵਤਵਾਰ ॥

[02:49.15] ਬਾਰਮ ਬਾਰ ਹਰਿ ਸਿਮਰੀਏ ਕਹਿ ਰਵਿਦਾਸ ਬਿਚਾਰ ॥ ੭

[02:56.91] ॥ ਟੇਕ ॥